ਸੁਖਵੀਰ ਸਰਵਾਰਾ
ਓਹਨਾ ਸੱਜਣਾ ਦੇ ਲਈ ਜੋ ਪੰਜਾਬੀ ਦੀ ਕ੍ਰਾਂਤੀਕਾਰੀ ਕਵਿਤਾ ਦੇ ਉਘੇ ਕਵੀ ਪਾਸ਼ ਨੂ ਕਿਸੇ ਨਾ ਕਿਸੇ ਪਖੋਂ ਪਸੰਦ ਕਰਦੇ ਹਨ ਤੇ ਉਸਦਾ ਲਿਖਿਆ ਅਖਰ-ਅਖਰ ਪੜ੍ਹਨਾ ਲੋਚਦੇ ਹਨ I ਇਸ ਤੋ ਇਲਾਵਾ ਹਰ ਉਸ ਸਾਹਿਤਿਕ ਸ਼ਖਸ ਲਈ ਜੋ ਕਿਸੇ ਮਹਾਂ ਕਵੀ ਦੀਆਂ ਬਿਲਕੁਲ ਸ਼ਾਂਤ ਤੇ ਅਡੋਲ ਅਵਸਥਾ ਵਿਚ ਖੁਦ ਦੀ ਜਿੰਦਗੀ ਬਾਰੇ ਖੁਦ ਨਾਲ ਕੀਤੀਆ ਗੱਲਾਂ ਅਤੇ ਗੱਲ ਕਰਨ ਦੇ ਢੰਗ ਨੂ ਜਾਨਣਾ ਚਾਹੁੰਦਾ ਹੈ I
ਪਾਸ਼ ਦੀ ਇਹ ਡਾਇਰੀ ਜੋ ਬਹੁਤੀਆਂ ਪੁਸਤਕਾਂ ਦੇ ਪੁਸਤਕ ਵੇਰਵਾ ਪੰਨੇ ਤੇ ਅਨ੍ਪ੍ਰ੍ਕਾਸ਼ਿਤ ਦਰਸਾਈ ਗਈ ਹੈ, ਦੀ ਪ੍ਰਕਾਸ਼ਿਤ ਕਾਪੀ ਮੈਂ ਉਚੇਚੇ ਯਤਨਾ ਨਾਲ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ, ਪਰ ਅਖੀਰ ਇਹ ਇਕ ਰੱਬੀ ਰਹਮਤ ਵਾਂਗ ਖੁਦ ਹੀ ਮੇਰੀ ਝੋਲੀ ਆ ਪਈ.
ਇਸ ਕਰਕੇ ਕੇ ਮੇਰੇ ਵਾਂਗਰਾ ਕੋਈ ਹੋਰ ਇਧਰ ਉਧਰ ਨਾ ਭਟਕੇ, ਇਸ ਲਈ ਮੈਂ ਇਹ ਇਤਿਹਾਸਿਕ ਪੁਸਤਕ (ਸਾਰੀ) ਇਸ ਬ੍ਲਾਗ ਰਾਹੀਂ ਓਨਲਾਇਨ ਸਾਂਝੀ ਕਰ ਰਿਹਾ ਹਾਂ ਤਾਂ ਜੋ ਪਾਸ਼ ਬਾਰੇ ਖੋਜ ਕਰ ਰਹੇ ਮੇਰੇ ਮਿਤਰਾਂ ਨੂ ਅਤੇ ਪੜ੍ਹਨ ਦੇ ਚਾਹਵਾਨ ਸੱਜਣਾ ਨੂ ਇਹ ਸੌਖਿਆਂ ਪ੍ਰਾਪਤ ਹੋ ਸਕੇ...
ਆਪ ਜੀ ਦੇ ਫੀਡ ਬੈਕ ਦਾ ਇੰਤਜ਼ਾਰ ਰਹੇਗਾ...
inqlabzindabad@gmail.com
ਸੁਖਵੀਰ ਸਰਵਾਰਾ
9914886488